Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
"ਦੱੜ੍ਹ ਵੱਟ ਜਮਾਨਾ ਕੱਟ ਬੀਬੀ ਆਪੇ ਭਲੇ ਦਿਨ ਅਉਣਗੇ", ਅਕਾਲੀ ਦੱਲ ਦੀ ਨਵੀਂ ਨੀਤੀ
POSTED BY : NewsManMedia_Admin
POSTED ON : 24 Nov 2014

ਵਿਧਾਨ ਸਭਾ ਚੋਣਾਂ ਚ' ਜੇ ਭਾਜਪਾ ਜੰਮੂ ਕਸ਼ਮੀਰ ਵਿਚ ਆਪਣੀ ਸਰਕਾਰ ਬਣਉਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿਚ ਵੀ ਭਾਜਪਾ ਆਪਣੇ ਆਪ ਨੂੰ ਬਜਬੂਤ ਕਰਨ ਵਿਚ ਕੋਈ ਕਸਰ ਨਹੀ ਛੱਡੇਗੀ ਅਤੇ ਉਸ ਲਈ ਇਹ ਕੰਮ ਕੋਈ ਔਖਾ ਵੀ ਨਹੀ ਹੋਵੇਗਾ। ਕਿਉਂ ਕਿ ਇਹਨਾਂ ਦੋਵਾਂ ਸੁਬਿਆਂ ਵਿਚ ਧਾਰਮਿਕ ਸਮੀਕਰਣਾਂ ਮੁਤਾਬਕ ਭਾਜਪਾ ਲਈ ਹਾਲਾਤ ਲੱਗ ਭੱਗ ਇਕੋ ਜਹੇ ਹਨ। ਪੰਜਾਬ ਵਿਚ ਇਸ ਸਮੇਂ ਜੋ ਸਥਿਤੀ ਬਣੀ ਹੋਈ ਹੈ ਉਸ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਅਕਾਲੀ ਦੱਲ ਬਾਦਲ ਅਤੇ ਜਾਂ ਫੇਰ ਭਾਜਪਾ ਦੇ ਪਹਿਲੀ ਕਤਾਰ ਦੇ ਲੀਡਰ ਇਸ ਇਲਜ਼ਾਮ ਨੂੰ ਆਪਣੇ ਸਿਰ ਨਹੀ ਲੈਣਾ ਚਹੁੰਦੇ ਕਿ ਗਠਜੋੜ ਤੋੜਨ ਲਈ ਉਹਨਾਂ ਵਲ੍ਹੋਂ ਪਹਿਲ ਕੀਤੀ ਗਈ ਹੈ । ਪਰ ਅੰਦਰਖਾਤੇ ਪੰਜਾਬ ਸਰਕਾਰ ਦੇ ਦੋਵਾਂ ਭਾਈਵਾਲਾਂ ਵਿਚ ਠੰਡੀ ਜੰਗ ਤਾਂ ਛਿੜ ਹੀ ਚੁਕੀ ਹੈ । ਗੱਲ ਸ਼ੁਰੂ ਹੋਈ ਸੀ ਹਰਿਆਣਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਜਿਥੇ ਪੰਜਾਬ ਸਰਕਾਰ ਵਲੋਂ ਸਤਾਏ ਹੋਏ ਭਾਜਪਾ ਦੇ ਸਟਾਰ ਪ੍ਰਚਾਰਕ ਸਾਬਕਾ ਐਮ. ਪੀ. ਸ. ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦੱਲ ਦੇ ਮੁੱਖ ਲੀਡਰਾਂ ਦੇ ਖਿਲਾਫ ਖੁੱਲ੍ਹ ਕੇ ਆਪਣੀ ਭੜਾਸ ਕੱਡੀ ਸੀ ਅਤੇ ਭਾਜਪਾ ਦੇ ਕਿਸਾਨ ਮੋਰਚੇ ਦੇ ਕੌਮੀ ਸਕੱਤਰ ਸ. ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਵੀ ਮੌਕਾ ਨਹੀਂ ਸੀ ਖੁੰਜਿਆ ਤੇ ਉਹਨਾਂ ਵੀ ਬਾਦਲ ਪਰੀਵਾਰ ਨੂੰ ਨਿਸ਼ਾਨਾ ਬਣਾਇਆ ਸੀ । ਇਹ ਦੋਵੇਂ ਸੀਨੀਅਰ ਨੇਤਾ ਹੁਣ ਵੀ ਜੱਦ ਕਦੀ ਮੌਕਾ ਮਿਲਦਾ ਹੈ ਤਾਂ ਸਰਕਾਰ ਦੀ ਕਾਰਗੁਜ਼ਾਰੀ ਅਤੇ ਕਿਰਦਾਰ ਦੀ ਮਿੱਟੀ ਪਲੀਤ ਕਰਨੋਂ ਨਹੀਂ ਟੱਲਦੇ । ਪਿਛਲੇ ਦਿਨੀਂ ਸ. ਸਿੱਧੂ ਜਦੋਂ ਲੁਧਿਆਣਾ ਵਿਖੇ ਇਕ ਧਾਰਮਿਕ ਸਮਾਗਮ ਵਿਚ ਬੋਲ ਰਹੇ ਸਨ ਤਾਂ ਉਹਨਾਂ ਫੇਰ ਪੰਜਾਬ ਦੇ ਹਾਕਮਾਂ ਨੂੰ ਗੁਝੀਆਂ ਸ਼ਬਦੀ ਸੱਟਾਂ ਮਾਰੀਆਂ ਜਿਸ ਦਾ ਕਿ ਅਕਾਲੀ ਲੀਡਸ਼ਿਪ ਵਲੋਂ ਬਹੁਤ ਸਖਤ ਨੋਟਿਸ ਲਿਆ ਗਿਆ ਅਤੇ ਪਾਰਟੀ ਦੇ ਜਰਨਲ ਸਕੱਤਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ. ਪੀ. ਸ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾਂ ਨੇ ਭਾਜਪਾ ਲੀਡਰਸ਼ਿਪ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਪਰ ਕੁਝ ਬਿਆਨ ਜਾਰੀ ਕਰਨ ਤੋਂ ਇਲਾਵਾ ਭਾਜਪਾ ਵਲੋਂ ਕੋਈ ਠੋਸ ਐਕਸ਼ਨ ਨਹੀ ਲਿਆ ਗਿਆ, ਸਗੋਂ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਵਲੋਂ ਮੀਡੀਆ ਨੂੰ ਇਹ ਕਿਹ ਕਿ ਟਾਲ ਦਿਤਾ ਕਿ ਅਕਾਲੀ ਦੱਲ ਵਲੋਂ ਇਸ ਬਾਬਤ ਕੋਈ ਲਿਖਤੀ ਸ਼ਿਕਾਇਤ ਨਹੀ ਆਇਆ ਹੈ । ਸ. ਗਰੇਵਾਲ ਵੀ ਗਾਹੇ ਬਗਾਹੇ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਖਿਲਾਫ ਤਿਖੇ ਸ਼ਬਦੀ ਤੀਰ ਦਾਗਦੇ ਰਹਿੰਦੇ ਹਨ। ਭਾਜਪਾ ਦੇ ਹੇਠਲੀ ਕਤਾਰ ਦੇ ਨੇਤਾ ਵੀ ਗਠਜੋੜ ਦੀ ਸਰਕਾਰ ਤੋਂ ਡਾ੍ਹਢੇ ਨਰਾਜ਼ ਨਜ਼ਰ ਆ ਰਹੇ ਹਨ ਚਾਹੇ ਭਾਜਪਾ ਦੇ ਕੇਂਦਰ ਦੇ ਕਈ ਨੇਤਾ ਅਤੇ ਪੰਜਾਬ ਪ੍ਰਧਾਨ ਸ਼੍ਰੀ ਸ਼ਰਮਾ ਨੇ ਗਠਜੋੜ ਨਾਂ ਟੁਟਣ ਦੀ ਗਲ ਵੀ ਕਹੀ ਹੈ ਪਰ ਭਾਜਪਾ ਅੰਦਰਖਾਤੇ ਹਮਲਾਵਰ ਰੁਖ ਅਪਣਾਈ ਬੈਠੀ ਹੈ ਅਤੇ ਅਕਾਲੀ ਦੱਲ ਨੇ ਰਖਿਆਤਮਕ ਨੀਤੀ ਅਪਣਾਈ ਹੋਈ ਹੈ ਸਾਇਦ ਅਕਾਲੀ ਦੱਲ ਇਸ ਸਮੇਂ ਪੰਜਾਬੀ ਦੇ ਉਸ ਮਸ਼ਹੂਰ ਮੁਹਾਵਰੇ "ਦੱੜ ਵੱਟ ਜਮਾਨਾ ਕੱਟ ਬੀਬੀ ਆਪੇ ਭਲੇ ਦਿਨ ਅਉਣਗੇ" ਤੇ ਅਮਲ ਕਰ ਰਿਹਾ ਹੈ । ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਤਾਂ ਗਠਜੋੜ ਵਿਚ ਆਈਆਂ ਤਰੇੜਾਂ ਨੂੰ ਮੀਡੀਆ ਵਲੋਂ ਕੀਤਾ ਜਾ ਰਿਹਾ ਮਨਘੜਤ ਪ੍ਰਚਾਰ ਹੀ ਦਸਿਆ ਹੈ । ਪਰ aਧਰ ਭਾਜਪਾ ਦਾ ਪੂਰੀ ਗਤੀ ਨਾਲ ਪੰਜਾਬ ਦੇ ਵੋਟ ਬੈਂਕ ਦੇ ਸਮੀਕਰਣ ਬਦਲਣ ਦੀ ਇਕ ਤਾਜ਼ਾ ਉਧਾਰਣ ਹੈ ਸ. ਸੁਖਮਿੰਦਰਪਾਲ ਸਿੰਘ ਗਰੇਵਾਲ ਵਲੋਂ ਪਿੰਡਾਂ ਵਿਚ ਭਾਜਪਾ ਦਾ ਫੈਲਆ ਕਰਨ ਦਾ ਐਲਾਨ ਕਰਨਾ । ਪਹਿਲਾਂ ਜੱਦ ਵੀ ਕਦੀ ਅਕਾਲੀ ਦੱਲ ਦਾ ਕੋਈ ਪਿੰਡ ਦਾ ਲੀਡਰ ਭੁੱਲ ਭੁਲੇਖੇ ਭਾਜਪਾ ਵਿਚ ਰਲ ਜਾਂਦਾ ਸੀ ਤਾਂ ਉਹ ਰੁਲ ਜਾਂਦਾ ਸੀ ਜਾਂ ਕਿਹ ਲਉ ਕਿ ਉਸ ਨੂੰ ਰੋਲ ਦਿਤਾ ਜਾਂਦਾ ਸੀ ਹੁਣ ਪਿੰਡਾਂ ਵਿਚ ਭਾਜਪਾ ਦਾ ਉਭਾਰ ਅਕਾਲੀ ਕਿਵੇਂ ਬਰਦਾਸ਼ਤ ਕਰਨਗੇ ਅਤੇ ਪਿੰਡਾਂ ਵਿਚ ਭਾਜਪਾ ਕਿਨੀ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਅਉਣ ਵਾਲਾ ਸਮਾਂ ਹੀ ਦੱਸ ਸਕੇਗਾ ਪਰ ਇਹ ਗਲ ਪਰਤੱਖ ਹੈ ਕਿ ਭਾਜਪਾ ਦੀ ਕਾਮਯਾਬੀ ਪੰਜਾਬ ਦੇ ਪਿੰਡਾਂ ਵਿਚ ਲੁਕੀ ਹੋਈ ਹੈ ਅਤੇ ਅਕਾਲੀ ਦੱਲ ਅਤੇ ਕਾਂਗਰਸ ਵਾਸਤੇ ਖਤਰੇ ਦੀ ਘੰਟੀ ਵਾਂਗ ਹੈ{ ਫਿਲਹਾਲ ਪੰਜਾਬ ਦੀ ਰਾਜਨੀਤੀ ਬੜੀ ਗੁੰਜਲਦਾਰ ਬਣੀਂ ਹੋਈ ਹੈ । ਇਸ ਸਤਿਥੀ ਦੇ ਹੋਰ ਪੱਖਾਂ ਜਿਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਰੋਲ ਦੀ ਸਮੀਖਿਆ ਵੀ ਕਰਾਂਗੇ ਆਪਣੇ ਅਗਲੇ ਐਡੀਟੋਰੀਅਲ ਵਿਚ, ਧੰਨਵਾਦ ।
ਐਡੀਟਰ- ਕਰਨਬੀਰ ਸਿੰਘ ਸ਼ਾਹ )
S. Navjot Singh Sidhu's speech against Badals...click on the link below to watch
http://youtu.be/MmeC7BREPKM

S. Sukhminderpal singh Grewal lashing out at Badals and Punjab Govt. in an interview with Janta Express. Click the link below to watch.
http://youtu.be/jSy3qm5PcCE

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com