Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਰੇਤ,ਬਜਰੀ,ਅਤੇ ਇੱਟਾਂ ਦੀਆਂ ਕੀਮਤਾਂ ਵਧਣ ਕਾਰਨ ਇਮਾਰਤਾਂ ਦੀ ਉਸਾਰੀ ਦੇ ਸਾਰੇ ਕੰਮ ਪਏ ਠੰਡੇ
POSTED BY : NewsManMedia_Admin
POSTED ON : 26 Apr 2012
ਰਾਜ ਮਿਸਤਰੀ ਤੇ ਮਜ਼ਦੂਰ ਦੋ ਵਕਤ ਦੀ ਰੋਜ਼ੀ-ਰੋਟੀ ਤੋਂ ਹੋਏ ਆਤਰ

ਅਜੀਤਗੜ•(ਕਰਨਬੀਰ ਸ਼ਾਹ)26ਅਪ੍ਰੈਲ
ਪੰਜਾਬ ਸਰਕਾਰ ਵੱਲੋਂ ਰੇਤ ਦੀਆਂ ਖੱਡਾਂ ਅਤੇ ਕਰੈਸ਼ਰ ਕਾਰੋਬਾਰੀਆਂ ਪ੍ਰਤੀ ਕੀਤੀ ਸਖਤੀ ਦੇ ਕਾਰਨ ਪੰਜਾਬ ਦੇ ਮੈਟਰੋ ਸ਼ਹਿਰ ਵੱਜੋਂ ਵਿਕਸਤ ਹੋ ਰਹੇ ਸ਼ਹਿਰ ਮੋਹਾਲੀ ਵਿੱਚ ਘਰ ਅਤੇ ਹੋਰ ਇਮਾਰਤਾਂ ਦਾ ਨਿਰਮਾਣ ਕੰਮ ਠੱਪ ਹੋ ਕੇ ਰਹਿ ਗਿਆ ਹੈ। ਸਰਕਾਰ ਦੀ ਇਸ ਸਖਤੀ ਦੇ ਨਾਲ ਕੇਵਲ ਡੇਢ ਮਹੀਨੇ ਦੌਰਾਨ ਜਿਥੇ ਰੇਤ –ਬਜਰੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਉੱਥੇ ਹੀ ਟਰੈਕਟਰ-ਟਰਾਲੀਆਂ ਰਾਹੀਂ ਰੇਤਾ-ਬਜਰੀ ਸਪਲਾਈ ਕਰਨ ਵਾਲਿਆਂ, ਰਾਜ ਮਿਸਤਰੀਆਂ ਅਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਠੱਪ ਹੋ ਕੇ ਰਹਿ ਗਈ ਹੈ। ਪਰ ਸੱਤਾ ਵਿੱਚ ਬੈਠੇ ਕੁੱਝ ਵਿਅਕਤੀਆਂ ਦੀ ਸ਼ਹਿ 'ਤੇ ਟਿੱਪਰਾਂ-ਟਰੱਕਾਂ ਰਾਹੀਂ ਰੇਤਾ-ਬਜਰੀ ਸਪਲਾਈ ਕਰਨ ਵਾਲਿਆਂ ਦੀਆਂ ਪਾਉਂ-ਬਾਰਾਂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਫਰਵਰੀ-ਮਾਰਚ ਮਹੀਨੇ ਦੌਰਾਨ ਮੁਹਾਲੀ ਸ਼ਹਿਰ ਵਿਚ ਰੇਤੇ ਦਾ ਟਿੱਪਰ ਭਾਵ 500 ਫੁੱਟ ਰੇਤ 6500 ਰੁਪਏ ਵਿੱਚ ਮਿਲਦਾ ਸੀ ਉਹ ਹੁੱਣ 11500 ਰੁਪਏ ਵਿੱਚ ਮਿਲ ਰਿਹਾ ਹੈ। ਜਦੋਂ ਕਿ ਬਜਰੀ ਦਾ ਟਿੱਪਰ ਭਾਵ 400 ਫੁੱਟ ਬਜਰੀ ਜੋ 8600 ਰੁਪਏ ਵਿੱਚ ਮਿਲਦਾ ਸੀ ਉੋਸ ਦੀ ਕੀਮਤ 14000 ਰੁਪਏ ਅਤੇ 400 ਫੁੱਟ ਗਟਕੇ ਦੀ ਕੀਮਤ 7000 ਤੋਂ ਵੱਧ ਕੇ 12000 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 200 ਫੁੱਟ ਰੇਤੇ ਦੀ ਟਰਾਲੀ ਜੋ ਪਹਿਲਾ 2800 ਰੁਪਏ ਵਿੱਚ ਮਿਲਦੀ ਸੀ ਹੁਣ ਉਸ ਦੀ ਕੀਮਤ 5000 ਤੋਂ 5500 ਰੁਪਏ ਹੋ ਗਈ ਹੈ। ਆਪਣੇ ਘਰਾਂ ਦੀ ਟੁੱਟ-ਮੁਰੰਮਤ ਕਰ ਰਹੇ ਵਿਅਕਤੀਆਂ ਨੂੰ ਜੇ ਥੋੜੀ ਮਾਤਰਾਂ ਵਿੱਚ ਰੇਤ- ਬਜਰੀ ਦੀ ਲੋੜ ਹੈ ਤਾਂ ਉਨ•ਾਂ ਨੂੰ ਇੱਕ ਫੁੱਟ ਰੇਤੇ ਲਈ 20 ਤੋਂ 21 ਰੁਪਏ ਦੇਣੇ ਪੈਂਦੇ ਹਨ, ਜੋ ਪਹਿਲਾਂ 18 ਰੁਪਏ ਫੁੱਟ ਸੀ। ਇਸੇ ਤਰ•ਾਂ ਇੱਕ ਟੈਂਪੂ ਰੇਤੇ ਦੀ ਲੋੜ ਵਾਲੇ ਵਿਅਕਤੀ ਨੂੰ ਇੱਕ ਟੈਂਪੂ ਭਾਵ 25 ਫੁੱਟ ਰੇਤੇ ਦੀ ਕੀਮਤ 900 ਰੁਪਏ, ਬਜਰੀ ਦੀ ਕੀਮਤ 1000 ਅਤੇ ਗਟਕੇ ਦੀ ਕੀਮਤ 1100 ਰੁਪਏ ਦੇਣੀ ਪੈ ਰਹੀ ਹੈ। ਗਮਾਡਾ ਵੱਲੋਂ ਜ਼ਮੀਨਾਂ ਐਕਵਾਇਰ ਕਰ ਲੈਣ ਕਾਰਨ ਖੇਤੀ ਤੋਂ ਵਿਹਲੇ ਹੋਏ ਕਿਸਾਨਾਂ ਨੇ ਸ਼ਹਿਰ ਵਿਚ ਰੇਤਾ-ਬਜਰੀ ਸਪਲਾਈ ਕਰਨ ਦਾ ਕੰਮ ਕਰਨ ਵਾਲੇ ਪਿੰਡ ਸੋਹਾਣਾ ਦੇ ਵਸਨੀਕਾਂ ਨੇ ਕਿਹਾ ਜ਼ਮੀਨਾਂ ਵਿਕਣ ਕਾਰਨ ਸਾਡੇ ਕੋਲ ਕੋਈ ਕੰਮ ਧੰਦਾ ਰਿਹਾ ਨਹੀਂ ਸੀ, ਇਸ ਲਈ ਉਨ•ਾਂ ਰੇਤਾ-ਬਜਰੀ ਸਪਲਾਈ ਕਰਨ ਦਾ ਕੰਮ ਸ਼ੁਰੂ ਕੀਤਾ ਸੀ, ਪਰ ਸਰਕਾਰ ਵੱਲੋਂ ਗਲਤ ਤਰੀਕੇ ਨਾਲ ਕੀਤੀ ਸਖਤੀ ਕਾਰਨ ਹੁੱਣ ਉਨ•ਾਂ ਦਾ ਇਹ ਕੰਮ ਵੀ ਬੰਦ ਹੋਕੇ ਰਹਿ ਗਿਆ ਹੈ ਤੇ ਉਹ ਪਰਿਵਾਰ ਨੂੰ ਰੋਟੀ ਦੇਣ ਤੋਂ ਵੀ ਅਸਮਰਥ ਹੋ ਗਏ ਹਨ। ਉਨ•ਾਂ ਕਿਹਾ ਡੀ.ਟੀ.ਓ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਟਰੈਕਟਰ-ਟਰਾਲੀ ਮਾਲਕਾਂ ਖਿਲਾਫ਼ ਰੇਤ-ਬਜਰੀ ਵੇਚਣ 'ਤੇ ਭਾਰੀ ਜੁਰਮਾਨੇ ਕਰ ਰਹੀ ਹੈ, ਪਰ ਟਰੱਕਾਂ ਅਤੇ ਟਿੱਪਰਾਂ ਰਾਹੀਂ ਸਪਲਾਈ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ•ਾਂ ਦੱਸਿਆ ਕਿ ਸ਼ਹਿਰ ਦੇ ਨੇੜਲੇ ਪਿੰਡਾਂ ਵਿੱਚ ਕੁਝ ਰਸੂਖਦਾਰ ਵਿਅਕਤੀਆਂ ਨੇ ਰੇਤਾ ਤੇ ਬਜਰੀ ਸਟੋਰ ਕੀਤੇ ਹੋਏ ਹਨ ਅਤੇ ਹੁੱਣ ਉਹ ਮਨ-ਮਰਜੀ ਦੀ ਕੀਮਤ 'ਤੇ ਰੇਤਾ-ਬਜਰੀ ਵੇਚ ਰਹੇ ਹਨ।ਭਾਵੇਂ ਸਰਕਾਰ ਨੇ ਦਰਿਆਵਾਂ ਤੇ ਨਦੀਆਂ ਵਿਚੋਂ ਰੇਤਾ ਚੁੱਕਣ 'ਤੇ ਪਬੰਦੀ ਲਾਈ ਹੋਈ ਹੈ, ਪਰ ਇਨ•ਾਂ ਸਟੋਰੀਆਂ ਕੋਲ ਰਾਤ ਨੂੰ ਵੱਡੀ ਮਾਤਰਾਂ ਵਿੱਚ ਰੇਤਾ-ਬਜਰੀ ਪਹੁੰਚ ਜਾਂਦਾ ਹੈ, ਲੇਕਿਨ ਅਧਿਕਾਰੀ ਇਨ•ਾਂ ਵਿਅਕਤੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ।ਇਸੇ ਤਰ•ਾਂ ਬਿਲਡਿੰਗ ਉਸਾਰੀ ਦਾ ਸਮਾਨ ਵੇਚਣ ਵਾਲੇ ਨਿਲੇਸ਼ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਸਰਕਾਰ ਦੀ ਸਖਤੀ ਕਾਰਨ ਉਸ ਦਾ ਕੰਮ 35 ਤੋਂ 40 ਫੀਸਦੀ ਘੱਟ ਗਿਆ ਹੈ। ਉਨ•ਾਂ ਕਿਹਾ ਕਿ ਅਕਾਲੀ –ਭਾਜਪਾ ਪਾਰਟੀਆਂ ਨੇ ਚੋਣ ਪ੍ਰਕ੍ਰਿਆਂ ਦੌਰਾਨ ਵਾਅਦਾ ਕੀਤਾ ਸੀ ਕਿ ਰੇਤ, ਬਜਰੀ,ਗਟਕਾ ਅਤੇ ਇੱਟਾਂ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ। ਇਨ•ਾਂ ਪਾਰਟੀਆਂ ਦੀ ਸਰਕਾਰ ਨੇ ਦੁਬਾਰਾ ਸੱਤਾ ਸੰਭਾਲਦਿਆਂ ਹੀ ਰੇਤ, ਬਜਰੀ ਅਤੇ ਗੱਟਕੇ ਦੀਆਂ ਕੀਮਤਾਂ ਵਿੱਚ 40 ਤੋਂ 95 ਫੀਸਦੀ ਵੱਧ ਗਈਆਂ ਹਨ। ਲੋਕਾਂ ਦੇ ਘਰਾਂ ਦਾ ਠੇਕੇ 'ਤੇ ਨਿਰਮਾਣ ਕੰਮ ਪੀ ਐਂਡ ਐਨ ਕੰਪਨੀ ਦੇ ਪਬੰਧਕਾਂ ਦਾ ਕਹਿਣਾ ਹੈ ਕਿ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦਿਆਂ ਮਕਾਨ ਉਸਰ ਦੇ ਸਮਾਨ ਦੀਆਂ ਕੀਮਤਾਂ ਵਿੱਚ ਭਾਰੀ ਹੋਣ ਕਾਰਨ ਲੋਕਾਂ ਨੇ ਆਪਣੇ ਘਰਾਂ ਦਾ ਨਿਰਮਾਣ ਕਰਵਾਉਣਾ ਬੰਦ ਕਰ ਦਿੱਤਾ ਹੈ, ਇਸ ਕਰਕੇ ਉਨ•ਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਅਤੇ ਕੰਪਨੀ ਦੇ ਸੈਂਕੜੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ ਹੈ। ਆਪਣੇ ਘਰਾਂ ਦਾ ਨਿਰਮਾਣ ਕਰ ਰਹੇ ਫੇਜ਼ ਤਿੰਨ ਵਸਨੀਕ ਰਣਵੀਰ ਸਿੰਘ ਨੇ ਕਿਹਾ ਕਿ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਘਰ ਦਾ ਨਿਰਮਾਣ ਕੰਮ ਸ਼ੁਰੂ ਕੀਤਾ ਸੀ ਪਰ ਰੇਤ –ਬਜਰੀ ਦੀਆਂ ਕੀਮਤਾਂ ਵਧਣ ਕਾਰਨ ਉਸਨੂੰ ਨਿਰਮਾਣ ਕੰਮ ਰੋਕਣਾ ਪਿਆ। ਰੇਤ,ਬਜਰੀ ਵੇਚਣ ਰਾਜ ਅਗਰਵਾਲ, ਰਾਜ ਮਿਸਤਰੀ ਸੁਰਿੰਦਰ ਸਿੰਘ ਤੇ ਰਾਮੇਸ਼ ਯਾਦਵ ਅਤੇ ਮਜ਼ਦੂਰ ਵਿਜੇ ਪਾਲ ਤੇ ਧਰਮਪਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੇਤ-ਬਜਰੀ ਦੀ ਹੋ ਰਹੀ ਕਾਲਾਬਜਾਰੀ ਨੂੰ ਰੋਕਿਆ ਜਾਵੇ ਅਤੇ ਇਨ•ਾਂ ਵਸਤਾਂ ਦੀ ਵਿਕਰੀ ਨੂੰ ਤਰਕਸੰਗਤ ਬਣਾਇਆ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਦਾ ਨਿਰਮਾਣ ਕਰਨ ਅਤੇ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕਣ ।

Your rating: None Average: 4 (1 vote)

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com