Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਸਰਪੰਚ ਦੇ ਅੱਧੀ ਦਰਜਨ ਰਿਸ਼ਤੇਦਾਰ ਅਤੇ ਪਤੀ ਮਨਰੇਗਾ ਦੇ ਸਫਾਈ ਕਰਮਚਾਰੀ
POSTED BY : NewsManMedia_Admin
POSTED ON : 27 Apr 2012
2009 ਤੋਂ ਲੈ ਰਹੇ ਨੇ ਮਨਰੇਗਾ ਦੀਆਂ ਮੌਜਾਂ

ਸਰਪੰਚ ਦੇ ਅੱਧੀ ਦਰਜਨ ਰਿਸ਼ਤੇਦਾਰ ਅਤੇ ਪਤੀ ਮਨਰੇਗਾ ਦੇ ਸਫਾਈ ਕਰਮਚਾਰੀ
2009 ਤੋਂ ਲੈ ਰਹੇ ਨੇ ਮਨਰੇਗਾ ਦੀਆਂ ਮੌਜਾਂ
ਚੰਡੀਗੜ੍ਹ (ਕਰਨਬੀਰ ਸ਼ਾਹ) 26ਅਪ੍ਰੈਲ,
ਜਿਲ੍ਹਾ ਅਜੀਤਗੜ੍ਹ (ਮੋਹਾਲੀ) ਦੇ ਇਕ ਪਿੰਡ ਰੁੜਕਾ ਦੀ ਜੱਟ ਸਿੱਖ ਮਹਿਲਾ ਸਰਪੰਚ ਦੇ ਪਤੀ ਸ. ਗੁਰਪਾਲ ਸਿੰਘ ਅਤੇ ਉਸ ਦੇ ਲਗਭਗ ਅੱਧੀ ਦਰਜਨ ਪਿੰਡ ਵਿਚਲੇ ਹੋਰ ਰਿਸ਼ਤੇਦਾਰਾਂ ਨੇ 2009 ਤੋਂ ਹਰ ਸਾਲ ਮਨਰੇਗਾ ਦੀ 100 ਦਿਨ ਦੀ ਗਰੰਟੀ ਰੋਜ਼ਗਾਰ ਯੋਜਨਾ ਤਹਿਤ ਜੌਬ ਕਾਰਡ ਬਣਵਾਏ ਹੋਏ ਹਨ, ਜਿਸ ਨਾਲ ਹਰ ਮਹੀਨੇ ਉਹਨਾ ਦੇ ਅਕਾਉਂਟ ਵਿਚ ਹਜ਼ਾਰਾਂ ਰੁਪਏ ਜਮ੍ਹਾਂ ਹੋ ਜਾਂਦੇ ਹਨ।ਇਥੇ ਇਹ ਵਰਣਨਯੋਗ ਹੈ ਕਿ ਇਹ ਕਾਰਡ ਬਣਉਣ ਲਈ ਤਸਦੀਕ ਪਿੰਡ ਦੇ ਸਰਪੰਚ ਨੇ ਹੀ ਕਰਨਾ ਹੁੰਦਾ ਹੈ।ਹੁਣ ਕੀ ਇਹ ਸਾਰੇ ਰੋਜਗਾਰ ਪ੍ਰਾਪਤ ਕਰਤਾ ਸੱਚ ਹੀ ਬੇਰੋਜਗਾਰ ਅਤੇ ਲੋੜਵੰਦ ਹਨ ਜਾਂ ਕਿ ਇਹ ਇਕ ਨੈਕਸਿਸ ਹੈ ਜਿਸ ਵਿਚ ਕਿ ਆਪਣੇ ਹੀ ਸਕੇ ਸੰਬੰਧੀਆਂ ਨੂੰ ਰੋਜ਼ਗਾਰ ਦੇ ਕਿ ਮਨਰੇਗਾ ਸਕੀਮ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਕੀ ਅਸਲ ਗਰੀਬ ਪਰਿਵਾਰਾਂ ਦਾ ਹੱਕ ਮਾਰਿਆ ਜਾ ਰਿਹਾ ਹੈ?
ਮਨਰੇਗਾ ਦਾ ਗਾਰੰਟੀ ਰੋਜ਼ਗਾਰ ਯੋਜਨਾ ਕਾਰਡ ਕਿਸੇ ਬੇਰੋਜਗਾਰ ਦਾ ਹੀ ਬਣ ਸਕਦਾ ਹੈ ਅਤੇ ਇਸ ਵਿਚ ਸਰਪੰਚ ਅਤੇ ਪੰਚਾਇਤ ਸੈਕਟਰੀ ਤੋ ਲੈ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਦੀ ਅਹਿਮ ਭੂਮੀਕਾ ਹੁੰਦੀ ਹੈ।ਇਸ ਯੋਜਨਾ ਦੇ ਚੇਅਰਮੈਨ ਹਲਕੇ ਦੇ ਐਮ. ਪੀ ਹੁੰਦੇ ਹਨ।ਡਿਪਟੀ ਕਮਿਸ਼ਨਰ ਸ਼੍ਰੀ ਵਰੁਨ ਰੂਜ਼ਮ ਨਾਲ ਗਲ ਕਰਨ ਤੇ ਉਹਨਾ ਸਪਸ਼ਟ ਕੀਤਾ ਕੇ ਕੋਈ ਵੀ ਬੇਰੋਜਗਾਰ ਇਸ ਸਕੀਮ ਦਾ ਲਾਭ ਉਠਾ ਸਕਦਾ ਹੈ ਅਤੇ ਉਹਨਾ ਇਸ ਦੀ ਜਾਂਚ ਕਰਵਾ ਕਿ ਤੱਥ ਸਾਹਮਣੇ ਲਿਅਉਣ ਦੀ ਗਲ ਵੀ ਕਹੀ। ਜੇ ਕਰ ਉਪਰੋਕਤ ਲਾਭਪਾਤਰੀ ਬੇਰੋਜਗਾਰੀ ਦੇ ਦਾਇਰੇ ਚ ਨਹੀ ਅਉਂਦੇ ਤਾਂ ਇਸ ਸਾਰੇ ਘਪਲੇ ਲਈ ਜਿਮੇਵਾਰ ਕਿਸ ਨੂੰ ਠਹਿਰਾਇਆ ਜਾ ਸਕੇਗਾ ਇਹ ਤਾਂ ਸਬੰਧਤ ਅਧਿਕਾਰੀ ਹੀ ਦਸ ਸਕਦੇ ਹਨ।ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਦੀ ਪੜਚੋਲ ਸਾਰੇ ਸੂਬੇ ਵਿਚ ਜਾਂ ਫਿਰ ਸਾਰੇ ਦੇਸ਼ ਵਿਚ ਹੀ ਹੋਣੀ ਬਣਦੀ ਹੈ ਤਾਂ ਜੋ ਲੋੜਵੰਦਾਂ ਨੂੰ ਸਕੀਮ ਦਾ ਲਾਭ ਪੁੱਜ ਸਕੇ। ਮਨਰੇਗਾ ਦਾ ਪੈਸਾ ਸਹੀ ਹਥਾਂ ਵਿਚ ਜਾਵੇ ਇਸ ਬਾਰੇ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਕੋਈ ਸਖਤ ਕਦਮ ਚੁਕਦੀਆਂ ਹਨ ਜਾਂ ਨਹੀ ਇਹ ਵਕਤ ਤੇ ਹੀ ਛੱਡ ਦਿੰਦੇ ਹਾਂ।
ਇਸ ਸਕੀਮ ਵਿਚ ਪਾਰਦਰਸ਼ਤਾ ਲਿਅਉਣ ਲਈ ਮਨਰੇਗਾ ਨੇ ਹਾਲ ਹੀ ਵਿਚ ਇਸ ਸਕੀਮ ਨਾਲ ਜੁੜੇ ਸਾਰੇ ਤਥਾਂ ਸਮੇਤ ਸਾਰੇ ਲਾਭਪਾਤ੍ਰੀਆਂ ਦੇ ਜੌਬ ਕਾਡਾਂ ਦੀਆਂ ਕਾਪੀਆਂ ਆਪਣੀ ਵੈਬਸਾਈਟ ਤੇ ਪਾ ਦਿਤਿਆਂ ਹਨ।ਹੁਣ ਕੋਈ ਵੀ ਇਹ ਜਾਣ ਸਕਦਾ ਹੈ ਕਿ ਕਿਸ ਪਿੰਡ ਵਿਚ ਕਿਸ ਨੂੰ ਕੰਮ ਦਿਤਾ ਜਾ ਰਿਹਾ ਹੈ ਅਤੇ ਕਿਸ ਨੇ ਕਿਤਨੇ ਪੈਸੇ ਇਸ ਸਕੀਮ ਤਹਿਤ ਲਏ ਹਨ।

No votes yet

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com

Latest poll

Will Punjab Congress be able to fullfill its PrePoll Promises?

Promises made by Congress party in 2017 Punjab Assembly elections.

No votes have been recorded for this poll.