Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਮੋਹਾਲੀ ‘ਚ ਜੇ.ਐਲ.ਪੀ.ਐਲ ਨਾਂ ਦੀ ਮਸ਼ਹੂਰ ਮਕਾਨ ਉਸਾਰੀ ਕੰਪਨੀ ਦੇ ਦਫਤਰਾਂ ਅਤੇ ਹੋਰ ਟਿਕਾਣਿਆਂ ਤੇ ਆਮਦਨ ਕਰ ਵਿਭਾਗ ਦੇ ਛਾਪੇ
POSTED BY : NewsManMedia_Admin
POSTED ON : 02 May 2012
ਕੰਪਨੀ ਦੀ ਆਰਥਿਕ ਸਥਿਤੀ ਵਿਚ ਅਚਾਨਕ ਆਏ ਉਭਾਰ ਨੂੰ ਮਨਿਆ ਜਾ ਰਿਹਾ ਹੈ ਕਾਰਨ

ਅਜੀਤਗੜ(ਕਰਨਬੀਰ ਸ਼ਾਹ) 2 ਮਈ
ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ(ਜੇ ਐਲ ਪੀ ਐਲ) ਦੇ ਸੈਕਟਰ 70 ਸੈਕਟਰ 82 ਮੋਹਾਲੀ ਸਥਿੱਤ ਦਫਤਰਾਂ ਤੇ ਸੈਕਟਰ 71 ਸਥਿਤ ਸੀ ਐਮ ਡੀ ਕੁਲਵੰਤ ਸਿੰਘ ਦੀ ਰਿਹਾਇਸ਼ ਤੇ ਆਮਦਨ ਕਰ ਵਿਭਾਗ ਨੇ ਤਾਬਰ ਤੋੜ ਛਾਪੇ ਮਾਰੇ। ਬੀਤੀ ਰਾਤ ਤੋਂ ਹੀ ਆਮਦਨ ਕਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਲੋਂ ਜੇ ਐਲ ਪੀ ਐਲ ਦੇ ਸੈਕਟਰ 70 ਮੁਖ ਸਥਿਤ ਦਫਤਰ, ਸੈਕਟਰ-82, ਤੋਂ ਇਲਾਵਾ ਕਈ ਹੋਰ ਟਿਕਾਣਿਆ ਤੇ ਛਾਪੇ ਮਾਰੇ ਗਏ ਤੇ ਇਸ ਦੋਰਾਨ ਕਾਗਜ਼ਾਂ ਦੀ ਛਾਣਬੀਣ ਵੀ ਕੀਤੀ ਗਈ, ਪਤਾ ਲੱਗਾ ਹੈ ਕਿ ਇਨਕਮ ਟੈਕਸ (ਆਈ ਟੀ) ਵਿਭਾਗ ਨੇ ਵੱਡੀ ਮਾਤਰਾ ‘ਚ ਕਾਗਜ਼ ਕਬਜੇੇ ਵਿੱਚ ਲਏ ਹਨ ਜਿਨਾਂ ਦੀ ਪੜਤਾਲ ਤੋਂ ਬਾਅਦ ਹੀ ਸਾਰਾ ਮਾਮਲਾ ਸਪਸ਼ਟ ਹੋਵੇਗਾ। ਇਸ ਤਫਤੀਸ਼ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਲਣ ਲਈ ਤਿਆਰ ਨਹੀਂ ਹੈ, ਜਦੋਂ ਕਿ ਸ਼ਹਿਰ ਵਿੱਚ ਪੂਰਾ ਦਿਨ ਜਿੱਥੇ ਚਰਚਾਵਾਂ ਦਾ ਬਜਾਰ ਗਰਮ ਰਿਹਾ, ਉਥੇ ਹੀ ਕਈ ਪ੍ਰਾਪਟੀ ਡੀਲਰ ਇੱਕ ਦੂਜੇ ਨੂੰ ਫੋਨ ਰਾਹੀ ਪਲ-ਪਲ ਦੀ ਜਾਣਕਾਰੀ ਲੈਂਦੇ ਅਤੇ ਦਿੰਦੇ ਰਹੇ।
ਜੇ. ਐਲ. ਪੀ. ਐਲ. ਦੇ ਮੈਨੇਜਿੰਗ ਡੈਰੈਕਟਰ ਸ. ਕੁਲਵੰਤ ਸਿੰਘ ਨੇ ਪਿਛਲੇ ਕੁੱਝ ਸਾਲਾਂ ਵਿਚ ਹੀ ਇਸ ਖਿੱਤੇ ਵਿਚ ਇਕ ਵੱਡਾ ਸਾਮਰਾਜ ਖੜਾ ਕਰ ਦਿਤਾ ਹੈ। ਉਹ ਵਪਾਰ ਦੇ ਨਾਲ ਨਾਲ ਰਾਜਨੀਤੀ ਨਾਲ ਵੀ ਗੁੜ੍ਹਾ ਰਿਸ਼ਤਾ ਅਤੇ ਗਹਿਰੀ ਦਿਚਸਪੀ ਰੱਖਦੇ ਹੋਏ ਕਰਮਵਾਰ ਕਾਂਗਰਸ ਅਤੇ ਅਕਾਲੀ ਦੱਲ ਵਲੋ ਮੋਹਾਲੀ ਸ਼ਹਿਰ ਦੀ ਮੁਨਿਸਪਲ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ।ਕੁੱਝ ਸਾਲ ਪਹਿਲਾਂ ਉਹ ਉਦੋ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੱਤ ਨਜਦੀਕੀਆਂ ਵਿਚੋ ਸਨ ਅਤੇ ਅੱਜ ਕਲ੍ਹ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀਆਂ ਵਿਚ ਗਿਣੇ ਜਾਂਦੇ ਹਨ।
ਕੰਪਨੀ ਦੀ ਆਰਥਿਕ ਸਥਿਤੀ ਵਿਚ ਅਚਾਨਕ ਆਏ ਉਭਾਰ ਨੂੰ ਹੀ ਇਹਨਾ ਛਾਪਿਆਂ ਦਾ ਕਾਰਨ ਮਨਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤਕ ਸਾਰੇ ਥਾਵਾਂ ਤੇ ਤਫਤੀਸ਼ ਹਾਲੀ ਜਾਰੀ ਸੀ।

No votes yet

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com