Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਨੋਜਵਾਨਾਂ ਨੂੰ ਸੈਨਾ ਵਿਚ ਅਫਸਰ ਭਰਤੀ ਹੋਣ ਲਈ ਲਾਹੇਵੰਦ : ਬਾਦਲ
POSTED BY : NewsManMedia_Admin
POSTED ON : 04 May 2012
ਕ੍ਰਿਕੇਟਰ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਮਾਤਾ ਸ਼ਬਨਮ ਸਿੰਘ ਨੇ ਵੀ ਕੀਤੀ ਸਿਰਕੱਤ

(News posted on: 03 May, 2012)
ਮੋਹਾਲੀ (ਕਰਨਬੀਰ ਸ਼ਾਹ) 3 ਮਈ : ਪੰਜਾਬ ਸਰਕਾਰ ਵੱਲੋ ਮੋਹਾਲੀ ਸ਼ਹਿਰ ਵਿਖੇ ਸਥਾਪਤ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸਜ਼ ਪ੍ਰੀਪੈਰਟਰੀ ਇੰਸਟੀਚਿਉੂਟ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗੀ ਅਤੇ ਇਥੋ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਆਰਥੀ ਆਰਮਡ ਫੋਰਸਿਸਜ਼ ਵਿਚ ਕਮਿਸ਼ਨਡ ਰੈਂਕ ਦੀ ਭਰਤੀ ਲਈ ਐਨ.ਡੀ.ਏ ਅਤੇ ਐਸ.ਐਸ.ਬੀ ਦੇ ਦਾਖਲਿਆ ਲਈ ਸਮਰੱਥ ਹੋ ਸਕਣਗੇ ਉਪਰੰਤ ਫੋਜ ਵਿੱਚ ਅਫ਼ਸਰ ਵਜੋ ਭਰਤੀ ਹੋ ਸਕਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਨੇ ਬੀਤੀ ਸ਼ਾਮ ਐਸ.ਏ.ਐਸ.ਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸਜ਼ ਪ੍ਰੀਪੈਰਟਰੀ ਇੰਸਟੀਚਿਊਟ ਵਿਖੇ ਕਰਵਾਏ ਗਏ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਸਮਾਗਮ ਵਿੱਚ ਸਟਾਟ ਕਿਕ੍ਰਟਰ ਸ੍ਰੀ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਮਾਤਾ ਸ੍ਰੀਮਤੀ ਸ਼ਬਨਮ ਸਿੰਘ ਨੇ ਵੀ ਵਿਸ਼ੇਸ ਤੋਰ ਤੇ ਸਿਰੱਕਤ ਕੀਤੀ। ਸਮਾਗਮ ਵਿੱਚ ਮੁੱਖ ਸੰਸਦੀ ਸਕੱਤਰ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਸ੍ਰੀ ਐਨ.ਕੇ. ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਸ਼ਾਮਲ ਹੋਏ।
ਮੁੱਖ ਮੰਤਰੀ ਪੰਜਾਬ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਸੰਸਥਾ ਜੋ ਕਿ ਇਕ ਸਾਲ ਪਹਿਲਾ ਹੀ ਹੋਂਦ ਵਿੱਚ ਆਈ ਹੈ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਫੋਜ ਵਿੱਚ ਕਮਿਸ਼ਨਡ ਰੈਕ ਦੀ ਭਰਤੀ ਲਈ ਅਗਾਉ ਸਿਖਲਾਈ ਦੇਣ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾ ਰਹੀ ਹੈ। ਉਹਨ੍ਹਾਂ ਕਿਹਾ ਕਿ ਇਸਟੀਚਿਉਟ ਸਥਾਪਿਤ ਕਰਨ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ ਵਧੀਆ ਸਿਖਲਾਈ ਦੇ ਕੇ ਫੌਜ ਵਿੱਚ ਅਫ਼ਸਰ ਦੇ ਤੌਰ ਤੇ ਭਰਤੀ ਹੋਣ ਦੇ ਕਾਬਲ ਬਣਾਉਣਾ ਹੈ। ਉਹਨ੍ਹਾਂ ਕਿਹਾ ਕਿ ਕਿਸੇ ਸਮੇਂ ਫੌਜ ਵਿੱਚ 30ਫੀ ਸਦੀ ਅਫ਼ਸਰ ਪੰਜਾਬੀ ਹੁੰਦੇ ਸਨ ਜੋ ਕਿ ਹੁਣ ਕੇਵਲ 2ਫੀ ਸਦੀ ਰਹਿ ਗਏ ਹਨ। ਉਹਨ੍ਹਾ ਇਸ ਮੌਕੇ ਸਿਖਲਾਈ ਹਾਸਲ ਕਰਨ ਵਾਲੇ ਸਿਖਆਰਥੀਆਂ ਨੂੰ ਕਿਹਾ ਕਿ ਉਹ ਮਿਹਨਤ ਅਤੇ ਲਗਨ ਨਾਲ ਸਿਖਲਾਈ ਹਾਸਲ ਕਰਨ, ਉਹ ਜਰੂਰ ਸਫ਼ਲ ਹੋਣਗੇ। ਮੁੱਖ ਮੰਤਰੀ ਪੰਜਾਬ ਨੇ ਸਮਾਗਮ ਵਿੱਚ ਸਾਮਲ ਸਟਾਰ ਕਿ੍ਰਕਟਰ ਯੁਵਰਾਜ ਸਿੰਘ ਵੱਲੋਂ ਵਿਸ਼ਵ ਪੱਧਰੀ ਖੇਡ ਅਕੈਡਮੀ ਸਥਾਪਿਤ ਕਰਨ ਦੀ ਤਜਵੀਜ ਦੀ ਸਲਾਘਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਅਕੈਡਮੀ ਲਈ ਥਾਂ ਅਤੇ ਹੋਰ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਉਨ੍ਹਾਂ ਯੁਵਰਾਜ ਸਿੰਘ ਨੂੰ ਭਾਰਤ ਦਾ ਮਾਣ ਦਸਦਿਆ ਕਿਹਾ ਕਿ ਕਿਕ੍ਰਟ ਦੇ ਖੇਤਰ ਵਿੱਚ ਯੁਵਰਾਜ ਸਿੰਘ ਨੇ ਪੰਜਾਬ ਦਾ ਹੀ ਨਹੀਂ ਸਗੋ ਦੇਸ਼ ਦਾ ਨਾਂ ਵਿਸ਼ਵ ਵਿੱਚ ਰੋਸ਼ਨ ਕੀਤਾ ਹੈ।
ਇਸ ਮੌਕੇ ਸਟਾਰ ਕਿ੍ਰਕਟਰ ਸ੍ਰੀ ਯੁਵਰਾਜ ਸਿੰਘ ਨੇ ਸਿਖਲਾਈ ਹਾਸਲ ਕਰ ਰਹੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀ ਆਪਣੇ ਇਰਾਦੇ ਮਜਬੂਤ ਰੱਖੋ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ। ਉਹਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਸਟਾਰ ਕਿ੍ਰਕਟਰ ਆਪਣੇ ਦੇਸ਼ ਦਾ ਮਾਣ ਹੁੰਦਾ ਹੈ ਉਸੇ ਤਰ੍ਹਾਂ ਸਾਡੇ ਦੇਸ਼ ਦੀ ਰੱਖਿਆ ਵਿੱਚ ਲੱਗੇ ਸੈਨਿਕ ਅਤੇ ਫੌਜੀ ਅਫ਼ਸਰ ਵੀ ਸਾਡੇ ਦੇਸ਼ ਦਾ ਮਾਣ ਹਨ। ਸਾਨੂੰ ਉਹਨ੍ਹਾਂ ਦਾ ਵੀ ਪੁਰਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਉਹਨ੍ਹਾਂ ਆਸ ਪ੍ਰਗਟਾਈ ਕਿ ਸਿਖਲਾਈ ਪ੍ਰਾਪਤ ਕਰ ਰਹੇ ਸਿਖਿਆਰਥੀ ਫੋਜ ਵਿੱਚ ਅਫ਼ਸਰ ਵਜੋ ਭਰਤੀ ਹੋ ਕੇ ਆਪਣੇ ਦੇਸ਼ ਦਾ ਨਾਂ ਰੋਸ਼ਣ ਕਰਨਗੇ। ਇਸ ਤੋਂ ਪਹਿਲਾ ਸੰਸਥਾ ਦੇ ਡਾਇਰੈਕਟਰ ਸ੍ਰੀ ਬੀ.ਐਸ ਗਰੇਵਾਲ ਮੇਜਰ ਜਨਰਲ (ਸੇਵਾਮੁਕਤ ਨੇ ਮੁੱਖ ਮੰਤਰੀ ਪੰਜਾਬ ਅਤੇ ਹੋਰਨਾਂ ਨੂੰ ਸੰਸਥਾ ਵਿੱਚ ਪੁੱਜਣ ਤੇ ਜੀ ਆਇਆ ਆਖਿਆ ਅਤੇ ਸਿਖਿਆਰਥੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ ਬਾਰੇ ਵਿਸਥਾਰ ਪੁਰਵਕ ਚਾਨਣਾ ਪਾਇਆ । ਇਸ ਮੌਕੇ ਡੀ.ਆਈ. ਜੀ ਰੂਪਨਗਰ ਰੇਂਜ ਡਾ. ਨਾਰੇਸ ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਸ੍ਰੀ ਮਨਧੀਰ ਸਿੰਘ ਐਸ.ਪੀ. (ਹੈਡਕੁਆਟਰ), ਸ੍ਰੀ ਹਰਪ੍ਰੀਤ ਸਿੰਘ ਐਸ.ਪੀ. (ਸਿਟੀ), ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਕਰਨਲ ਜੇ.ਐਸ. ਧੀਮਾਨ ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ। ਇਸ ਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਅਤੇ ਸਟਾਰ ਕਿ੍ਰਕਟਰ ਯੁਵਰਾਜ ਸਿੰਘ ਨੇ ਸਿਖਿਆਰਥੀਆਂ ਨਾਲ ਰਾਤ ਦਾ ਖਾਣਾ ਵੀ ਖਾਧਾ।

Your rating: None Average: 5 (1 vote)

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com