Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪ੍ਰੀਖਿਆ ਸ਼ੁਰੂ
POSTED BY : NewsManMedia_Admin
POSTED ON : 28 Nov 2014
ਪਠਾਨਕੋਟ ਦੇ 6ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਾਫ਼ਟਵੇਅਰ ਤਿਆਰ

ਪਠਾਨਕੋਟ, 28 ਨਵੰਬਰ
ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਸਾਰੇ ਮੁੱਖ ਇਮਤਿਹਾਨ ਅਤੇ ਨੌਕਰੀਆਂ ਲਈ ਭਰਤੀ ਆਨ ਲਾਈਨ ਪ੍ਰੀਖਿਆ ਰਾਹੀਂ ਹੁੰਦੀ ਹੈ। ਇਹ ਦੇਖਿਆ ਗਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਸਾਜੋ ਸਮਾਨ ਦੀਆਂ ਪੂਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਵਿਦਿਆਰਥੀ ਬਹੁਤ ਦੇਰ ਤੱਕ ਆਪਣੇ ਜੀਵਨ ਵਿੱਚ ਆਨ ਲਾਈਨ ਇਮਤਿਹਾਨ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ। ਇਸ ਨੂੰ ਮੁੱਖ ਰੱਖਦੇ ਹੋਏ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਆਨ ਲਾਈਨ ਕੰਪਿਊਟਰ ਆਧਾਰਿਤ ਪ੍ਰੀਖਿਆ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੁਖਵਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਆਨ ਲਾਈਨ ਪ੍ਰੀਖਿਆ ਦੇਣ ਲਈ ਇੱਕ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਫ਼ਟਵੇਅਰ ਨੂੰ ਪਹਿਲਾਂ ਹਰ 3 ਮਹੀਨੇ ਬਾਅਦ ਰਵਾਇਤੀ ਢੰਗ ਨਾਲ ਹੁੰਦੀਆਂ ਰਹੀਆਂ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਹੁਣ ਆਨ ਲਾਈਨ ਪ੍ਰੀਖਿਆ ਲੈਣ ਲਈ ਤਿਆਰ ਕੀਤਾ ਗਿਆ ਹੈ। ਸਾਫ਼ਟਵੇਅਰ ਦਾ ਪਹਿਲਾ ਪੜਾਅ ਲਾਗੂ ਕੀਤਾ ਗਿਆ।
ਇਸ ਪੜਾਅ ਵਿੱਚ ਜ਼ਿਲ੍ਹੇ ਦੇ 39 ਸੀਨੀਅਰ ਸੈਕੰਡਰੀ ਅਤੇ 24 ਹਾਈ ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਆਨ ਲਾਈਨ ਪ੍ਰੀਖਿਆ ਦੇਣਗੇ। ਇਨ੍ਹਾਂ ਸਾਰੇ ਸਕੂਲਾਂ ਵਿੱਚ ਸਾਫਟਵੇਅਰ ਦਾ ਟੈਸਟ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਮਿਡਲ ਅਤੇ ਹਾਈ ਸਕੂਲਾਂ ਵਿੱਚ ਸਾਫਟਵੇਅਰ ਦਾ ਟੈਸਟ ਦੂਸਰੇ ਪੜਾਅ ਵਿੱਚ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਸਾਰੀਆਂ ਜਮਾਤਾਂ ਦੀ ਕੇਵਲ ਕੰਪਿਊਟਰ ਵਿਸ਼ੇ ਦੀ ਪ੍ਰੀਖਿਆ ਆਨ ਲਾਈਨ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ 20 ਅੰਕਾਂ ਦੀ ਹੋਵੇਗੀ ਅਤੇ 30 ਮਿੰਟ ਦਾ ਸਮਾਂ ਹੋਵੇਗਾ। ਵੱਖ ਵੱਖ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਹਰ ਜਮਾਤ ਲਈ 400 ਪ੍ਰਸ਼ਨਾਂ ਦਾ ਇੱਕ ਪੇਪਰ ਤਿਆਰ ਕੀਤਾ ਜਾਵੇਗਾ। ਆਨ ਲਾਈਨ ਪ੍ਰੀਖਿਆ ਦੀ ਪ੍ਰਕਿਰਿਆ 27 ਨਵੰਬਰ ਤੋਂ 2 ਦਸੰਬਰ ਤੱਕ ਲਗਾਤਾਰ ਚਲੇਗੀ।
ਉਨ੍ਹਾਂ ਦੱਸਿਆ ਕਿ ਈ-ਸਿੱਖਿਆ ਦੇ ਖੇਤਰ ਵਿੱਚ ਪਠਾਨਕੋਟ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿਸ ਨੇ ਸਰਕਾਰੀ ਸਕੂਲਾਂ ਵਿੱਚ ਆਨ ਲਾਈਨ ਪ੍ਰੀਖਿਆ ਸ਼ੁਰੂ ਕੀਤੀ ਹੈ। ਪ੍ਰੀਖਿਆ ਦਾ ਪਹਿਲਾ ਪੜਾਅ ਪੂਰਾ ਕਰਨ ਉਪਰੰਤ ਇੱਕ ਪ੍ਰਾਜੈਕਟ ਪ੍ਰਸਤਾਵ ਨੂੰ ਇਸੇ ਤਰ੍ਹਾਂ ਹੀ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਨ ਲਈ ਸਰਕਾਰ ਨੂੰ ਭੇਜਿਆ ਜਾਵੇਗਾ।
ਇਸ ਇਮਤਿਹਾਨ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਵਿਦਿਆਰਥੀ ਪ੍ਰੀਖਿਆ ਦੇਣ ਉਪਰੰਤ ਫੀਡਬੈਕ ਦੇ ਸਕਣਗੇ ਅਤੇ ਮਾਊਸ ਦੇ ਕਲਿੱਕ ਨਾਲ ਆਪਣਾ ਨਤੀਜਾ ਪ੍ਰਾਪਤ ਕਰ ਸਕਣਗੇ। ਆਨ ਲਾਈਨ ਪ੍ਰੀਖਿਆ ਕੰਪਿਊਟਰ ਯੁੱਗ ਦੀ ਹਰੀ ਕਰਤੀ ਵੱਲ ਇੱਕ ਕਦਮ ਹੈ ਅਤੇ ਇਸ ਨਾਲ ਅਧਿਆਪਕਾਂ ਦੇ ਸਮੇਂ ਦੀ ਬੱਚਤ ਹੋਵੇਗੀ।

No votes yet

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com

Latest poll

Will Punjab Congress be able to fullfill its PrePoll Promises?

Promises made by Congress party in 2017 Punjab Assembly elections.

No votes have been recorded for this poll.