Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਗੈਸ ਸਬਸਿਡੀ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ
POSTED BY : NewsManMedia_Admin
POSTED ON : 02 Dec 2014

ਪਠਾਨਕੋਟ, 2 ਦਸੰਬਰ
ਭਾਰਤ ਸਰਕਾਰ ਵੱਲੋਂ ਐਲਪੀਜੀ ਸਲਿੰਡਰਾਂ ’ਤੇ ਮਿਲਣ ਵਾਲੀ ਸਬਸਿਡੀ 1 ਜਨਵਰੀ 2015 ਤੋਂ ਸਿੱਧੀ ਬੈਂਕ ਖਾਤਿਆਂ ਰਾਹੀਂ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ, ਪਠਾਨਕੋਟ ਸੁਖਵਿੰਦਰ ਸਿੰਘ ਵੱਲੋਂ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਲੋਕਾਂ ਨੂੰ ਖਾਤਿਆਂ ਵਿੱਚ ਸਬਸਿਡੀ ਪ੍ਰਾਪਤ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ।
ਡਿਪਟੀ ਕਮੀਸ਼ਨਰ ਨੇ ਕਿਹਾ ਕਿ ਸਬਸਿਡੀ ਸਿੱਧੀ ਬੈਂਕ ਖਾਤੇ ’ਚ ਪ੍ਰਾਪਤ ਕਰਨ ਲਈ ਹਰ ਖ਼ਪਤਕਾਰ ਆਪਣੇ ਗੈਸ ਕੁਨੈਕਸ਼ਨ ਨੂੰ ਬੈਂਕ ਖਾਤੇ ਨਾਲ ਜੋੜਨ ਵਾਸਤੇ ਆਧਾਰ ਨੰਬਰ ਆਪਣੀ ਬੈਂਕ ਅਤੇ ਗੈਸ ਏਜੰਸੀ ਨੂੰ ਮੁਹੱਈਆ ਕਰਵਾਏਗਾ, ਜੇਕਰ ਆਧਾਰ ਨੰਬਰ ਨਹੀਂ ਹੈ ਤਾਂ ਉਹ ਆਪਣੇ ਬੈਂਕ ਖਾਤੇ ਸਬੰਧੀ ਜਾਣਕਾਰੀ ਸਬੰਧਤ ਗੈਸ ਏਜੰਸੀ ਨੂੰ ਨੋਟ ਕਰਵਾਏਗਾ ਜਾਂ ਆਪਣਾ ਗੈਸ ਖ਼ਪਤਕਾਰ ਨੰਬਰ ਆਪਣੇ ਬੈਂਕ ਨੂੰ ਨੋਟ ਕਰਵਾ ਕੇ ਆਪਣਾ ਖਾਤਾ ਲਿੰਕ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗੈਸ ਖ਼ਪਤਕਾਰ ਦਾ ਬੈਂਕ ਖਾਤਾ ਨਹੀਂ ਹੈ ਤਾਂ ਉਹ ਕਿਸੇ ਵੀ ਬੈਂਕ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਖਾਤਾ ਖੁੱਲ੍ਹਵਾ ਸਕਦਾ ਹੈ।
ਮੀਟਿੰਗ ਵਿੱਚ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਮੰਗਲ ਦਾਸ, ਇੰਸਪੈਕਟਰ ਨਸੀਬ ਸੈਣੀ ਅਤੇ ਜ਼ਿਲ੍ਹਾ ਪੱਧਰੀ ਕੋਆਰਡੀਨੇਟਰ (ਐਲ ਪੀ ਜੀ ਸੇਲਜ਼) ਅਨਿਲ ਬਾਂਸਲ ਮੌਜੂਦ ਸਨ।

No votes yet

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com

Latest poll

Will Punjab Congress be able to fullfill its PrePoll Promises?

Promises made by Congress party in 2017 Punjab Assembly elections.

No votes have been recorded for this poll.