Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਕਬੱਡੀ ਨੂੰ ਉਲੰਪਿਕ ਵਿਚ ਸ਼ਾਮਲ ਕਰਵਾਉਣ ਲਈ ਯਤਨ ਜਾਰੀ:ਸੁਖਬੀਰ
POSTED BY : NewsManMedia_Admin
POSTED ON : 05 Dec 2014
ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਪ੍ਰੋਗਰਾਮ ਦਾ ਐਲਾਨ , ਇਨਾਮੀ ਰਾਸ਼ੀ 5.27 ਕਰੋੜ

ਚੰਡੀਗੜ੍ਹ, 5 ਦਸੰਬਰ
ਕੰਵਰਬੀਰ ਸਿੰਘ

5 ਵੇਂ ਵਿਸ਼ਵ ਕਬੱਡੀ ਕੱਪ ਦਾ ਐਲਾਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਬੱਡੀ ਨੂੰ ਉਲੰਪਿਕ ਤੇ ਕਾਮਨਵੈਲਥ ਖੇਡਾਂ ਵਿਚ ਸ਼ਾਮਲ ਕਰਵਾਉਣ ਲਈ ਯਤਨ ਜਾਰੀ ਹਨ।
ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕੇਂਦਰੀ ਖੇਡ ਮੰਤਰੀ ਸਰਬਨੰਦਾ ਸੋਨੋਵਾਲ ਨੂੰ ਮਿਲ ਕੇ ਇਹ ਮਾਮਲਾ ਉਲੰਪਿਕ ਤੇ ਕਾਮਨਵੈਲਥ ਕਮੇਟੀਆਂ ਨਾਲ ਚੁੱਕਣ ਦੀ ਗੱਲ ਕਰਨਗੇ।
ਉਨ੍ਹਾਂ ਕਿਹਾ ਕਿ 5ਵਾਂ ਵਿਸ਼ਵ ਕਬੱਡੀ ਕੱਪ 6 ਦਸੰਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ ਜਿਸਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ। ਸਮਾਪਤੀ ਸਮਾਰੋਹ ਪਿੰਡ ਬਾਦਲ ਦੇ ਖੇਡ ਸਟੇਡੀਅਮ ਵਿਖੇ 20 ਦਸੰਬਰ ਨੂੰ ਹੋਵੇਗਾ।
ਕਬੱਡੀ ਵਿਸ਼ਵ ਕੱਪ ਦੌਰਾਨ ਕੁੱਲ ਇਨਾਮੀ ਰਾਸ਼ੀ 5.27 ਕਰੋੜ ਰੁਪਏ ਹੋਵੇਗੀ ਤੇ ਇਸ ਵਿਚ ਏਸ਼ੀਆ, ਉੰਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਮਹਾਂਦੀਪ ਦੀਆਂ 19 ਟੀਮਾਂ ਭਾਗ ਲੈ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਖੇਡਾਂ ਲਈ ਵਿਸ਼ੇਸ਼ ਫੰਡ ਕਾਇਮ ਕੀਤਾ ਗਿਆ ਹੈ ਜਿਸ ਤਹਿਤ ਸਾਲਾਨਾ 90 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜੋ ਕਿ ਅਗਲੇ ਸਾਲ ਤੋਂ 100 ਕਰੋੜ ਰੁਪਏ ਕਰ ਦਿੱਤੇ ਜਾਣਗੇ। ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀ ਸਥਾਪਨਾ ਐਸ.ਏ.ਐਸ ਨਗਰ ਵਿਖੇ ਕੀਤੀ ਜਾ ਰਹੀ ਹੈ ਜਿੱਥੇ 11 ਵੱਖ-ਵੱਖ ਖੇਡਾਂ ਦੇ ਡਾਇਰੈਕਟੋਰੇਟ ਸਥਾਪਿਤ ਕੀਤੇ ਜਾ ਰਹੇ ਹਨ। ਇਸ ਇੰਸਟੀਚਿਊਟ ਦੀ ਇਕ ਬਰਾਂਚ ਜਲੰਧਰ ਵਿਖੇ ਵੀ ਸਥਾਪਿਤ ਕੀਤੀ ਜਾਵੇਗੀ। ਇੰਸਟੀਚਿਊਟ ਵਿਖੇ ਉਭਰਦੇ ਖਿਡਾਰੀਆਂ ਨੂੰ ਕੋਚਿੰਗ, ਖੁਰਾਕ, ਸਿਖਲਾਈ ਤੇ ਖੇਡ ਸਮੱਗਰੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਪੰਜਾਬ ਸਰਕਾਰ ਵਲੋਂ ਨਵੀਂ ਨੌਕਰੀ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਖਿਡਾਰੀ ਨੌਕਰੀ ’ਤੇ ਨਿਯੁਕਤੀ ਤੋਂ ਪਿੱਛੋਂ 10 ਸਾਲ ਤੱਕ ਖੇਡ ਵਿਭਾਗ ਵਿਚ ਡੈਪੂਟੇਸ਼ਨ ’ਤੇ ਉਭਰਦੇ ਖਿਡਾਰੀਆਂ ਨੂੰ ਸਿਖਲਾਈ ਦੇਵੇਗਾ। ਵਿਸ਼ਵ ਕੱਪ ਦੌਰਾਨ ਮਰਦ ਵਰਗ ਵਿਚ 11 ਟੀਮਾਂ ਭਾਗ ਲੈਣਗੀਆਂ। ਪੂਲ ਏ ਵਿਚ ਭਾਰਤ, ਆਸਟ੍ਰੇਲੀਆ, ਸਪੇਨ, ਇਰਾਨ ਤੇ ਅਮਰੀਕਾ ਹੋਣਗੀਆਂ ਜਦਕਿ ਪੂਲ ਬੀ ਵਿਚ ਇੰਗਲੈਂਡ, ਪਾਕਿਸਤਾਨ, ਕੈਨੇਡਾ, ਡੈਨਮਾਰਕ, ਅਰਜਨਟੀਨਾ ਤੇ ਸਵੀਡਨ ਹਨ। ਇਸ ਤੋਂ ਇਲਾਵਾ ਮਹਿਲਾ ਵਰਗ ਵਿਚ 8 ਟੀਮਾਂ ਭਾਗ ਲੈਣਗੀਆਂ। ਪੂਲ ਏ ਵਿਚ ਭਾਰਤ, ਅਮਰੀਕਾ, ਆਜ਼ਰਬਾਈਜਾਨ, ਡੈਨਮਾਰਕ ਸ਼ਾਮਿਲ ਹਨ ਜਦਕਿ ਪੂਲ ਬੀ ਵਿਚ ਨਿਊਜੀਲੈਂਡ, ਇੰਗਲੈਂਡ, ਮੈਕਸੀਕੋ ਤੇ ਪਾਕਿਸਤਾਨ ਸ਼ਾਮਲ ਹਨ। ਇਸ ਵਾਰ ਡੈਨਮਾਰਕ ਦੇ ਲੜਕੇ ਤੇ ਆਜ਼ਰਬਾਈਜਾਨ ਦੀਆਂ ਲੜਕੀਆਂ ਦੀ ਟੀਮ ਪਹਿਲੀ ਵਾਰ ਭਾਗ ਲੈ ਰਹੀ ਹੈ। ਕੁੱਲ ਇਨਾਮੀ ਰਾਸ਼ੀ ਵਿਚੋਂ Îਮਰਦ ਵਰਗ ਦੀ ਚੈਂਪੀਅਨ ਟੀਮ ਨੂੰ 2 ਕਰੋੜ ਰੁਪਏ ਜਦਕਿ ਉਪ ਜੇਤੂ ਨੂੰ ਇਕ ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮਹਿਲਾ ਵਰਗ ਦੀ ਜੇਤੂ ਟੀਮ ਨੂੰ ਇਕ ਕਰੋੜ, ਉਪ ਜੇਤੂ ਨੂੰ 51 ਲੱਖ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪਏ ਦਿੱਤੇ ਜਾਣਗੇ। ਸਰਕਾਰ ਵਲੋਂ ਕਬੱਡੀ ਕੱਪ ਲਈ ਐਂਟੀ ਡੋਪ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਡਾ ਦੀਆਂ ਟੀਮਾਂ ਵਲੋਂ ਵੀ ਵਿਸ਼ਵ ਕੱਪ ਦੌਰਾਨ ਲਗਾਤਾਰ ਖਿਡਾਰੀਆਂ ਦੇ ਟੈਸਟ ਕੀਤੇ ਜਾਣਗੇ।
ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਵਾਲੇ ਦਿਨ ਕੋਈ ਮੈਚ ਨਹੀਂ ਹੋਵੇਗਾ ਪਰ 7 ਦਸੰਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ਵਿਖੇ Îਮਰਦ ਵਰਗ ਵਿਚ ਸਵੀਡਨ –ਇੰਗਲੈਂਡ ਦੇ ਮੈਚ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਹੋਵੇਗੀ। ਇਸੇ ਦਿਨ ਮਹਿਲਾ ਵਰਗ ਵਿਚ ਨਿਊਜ਼ੀਂਲੈਂਡ –ਇੰਗਲੈਂਡ ਦੇ ਮੈਚ ਤੋਂ ਇਲਾਵਾ ਮਰਦ ਵਰਗ ਵਿਚ ਅਰਜਨਟੀਨਾ –ਡੈਨਮਾਰਕ ਦਾ ਮੈਚ ਹੋਵੇਗਾ। 8 ਦਸੰਬਰ ਨੂੰ ਬਹੁਮੰਤਵੀ ਸਟੇਡੀਅਮ ਢੁੱਡੀਕੇ (ਮੋਗਾ) ਵਿਖੇ ਮਰਦ ਵਰਗ ਵਿਚ ਆਸਟ੍ਰੇਲੀਆ-ਸਪੇਨ ਤੇ ਇਰਾਨ- ਅਮਰੀਕਾ ਦਾ ਮੈਚ ਹੋਵੇਗਾ। ਇਸੇ ਦਿਨ ਮਹਿਲਾ ਵਰਗ ਵਿਚ ਭਾਰਤ ਆਪਣਾ ਪਹਿਲਾ ਮੈਚ ਅਮਰੀਕਾ ਵਿਰੁੱਧ ਖੇਡੇਗਾ।

No votes yet

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com

Latest poll

Will Punjab Congress be able to fullfill its PrePoll Promises?

Promises made by Congress party in 2017 Punjab Assembly elections.

No votes have been recorded for this poll.