Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਪੰਚਾਇਤੀ ਜਮੀਨਾਂ ਦੇ ਨਜਾਇਜ ਕਬਜੇ ਇਕ ਸਾਲ ਅੰਦਰ ਦੂਰ ਕੀਤੇ ਜਾਣਗੇ :ਮਲੂਕਾ
POSTED BY : NewsManMedia_Admin
POSTED ON : 17 Jan 2015
ਸੈਕਟਰ 82 ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਨਵੀਂ ਸਾਖਾ ਦਾ ਉਦਘਾਟਨ

ਐਸ.ਏ.ਐਸ.ਨਗਰ 17 ਜਨਵਰੀ:
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਬੈਂਕਾਂ ਦਾ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ । ਬੈਂਕਾਂ ਦੇ ਲੇਣ-ਦੇਣ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਅੱਜ ਤੱਕ ਜਿਨ੍ਹੇ ਵੀ ਦੇਸ਼ਾਂ ਅਤੇ ਵੱਡੇ-ਵੱਡੇ ਕਾਰੋਬਾਰੀਆਂ ਨੇ ਤਰੱਕੀ ਕੀਤੀ ਹੈ ਉਹ ਬੈਂਕਾਂ ਦੇ ਲੇਣ-ਦੇਣ ਨਾਲ ਹੀ ਕੀਤੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਲੂਕਾ ਨੇ ਐਸ.ਏ.ਐਸ.ਨਗਰ ਦੇ ਸੈਕਟਰ 82 ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਨਵੀਂ ਸਾਖਾ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ। ਮਲੂਕਾਂ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੀਆਂ ਖੋਲ੍ਹੀਆਂ ਸਾਖਾਵਾਂ ਅਧੁਨਿਕ ਸਹੂਲਤਾਂ ਨਾਲ ਲੈਸ ਹਨ ਜਿਥੇ ਕਿ ਗ੍ਰਹਾਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਸੈਕਟਰ-82 ਵਿਖੇ ਖੋਲ੍ਹੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦਾ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਨੇੜੇ ਹੀ ਬੈਂਕਿੰਗ ਸਹੂਲਤਾਂ ਮਿਲ ਸਕਣਗੀਆਂ।ਉੁਨ੍ਹਾਂ ਕਿਹਾ ਕਿ ਬੈਂਕ ਲੋਕਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਵੱਧ ਤੋਂ ਵੱਧ ਸਸਤੇ ਦਰ੍ਹਾਂ ਤੇ ਕਰਜੇ ਮੁਹੱਈਆ ਕਰਵਾਕੇ ਲੋਕਾਂ ਨੂੰ ਸਵੈ-ਰੋਜ਼ਗਾਰ ਧੰਦਿਆਂ ਲਈ ਅਕਰਸ਼ਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਜੋ ਕਿ ਬਹੁਤ ਹੱਦ ਤੱਕ ਸੀਮਤ ਹਨ ਉਨ੍ਹਾਂ ਦੀ ਬਜਾਏ ਮਿਆਰੀ ਵਿਦਿਆ ਹਾਸਲ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਤਵਜੋ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਖੇਤਰ ਲਈ ਸਾਡਾ ਮੁਲਕ ਆਉਣ ਵਾਲੇ ਸਮੇਂ ਵਿੱਚ ਅੱਗੇ ਵੱਧ ਰਿਹਾ ਹੈ । ਜਿਸ ਲਈ ਸਾਨੂੰ ਬੈਂਕਾਂ ਨਾਲ ਵੀ ਤਾਲ ਮੇਲ ਰੱਖਣਾ ਪਵੇਗਾ। ਉੁਨ੍ਹਾਂ ਕਿਹਾ ਕਿ ਬੈਂਕਾਂ ਰਾਹੀਂ ਜੋ ਕਰਜਾ ਲਿਆ ਜਾਂਦਾ ਹੈ ਅਤੇ ਜਿਸ ਮੰਤਵ ਲਈ ਕਰਜਾ ਮਿਲਦਾ ਹੈ ਉਸ ਤੇ ਹੀ ਖਰਚ ਕਰਨਾ ਚਾਹੀਦਾ ਹੈ ਅਤੇ ਬੈਂਕਾਂ ਨੂੰ ਉਸ ਦੀ ਕਿਸਤ ਸਮੇਂ ਸਿਰ ਮੋੜਨੀ ਚਾਹੀਦੀ ਹੈ ਤਾਂ ਹੀ ਕਾਰੋਬਾਰ ਅੱਗੇ ਵੱਧਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਬੈਂਕ ਦੀ ਇਹ ਸ਼ਾਖਾ ਪੁਰੀ ਸਫਲਤਾ ਨਾਲ ਅੱਗੇ ਵਧੇਗੀ।
ਬਾਅਦ ਵਿੱਚ ਮਲੂਕਾ ਨੇ ਸੈਕਟਰ-82 ਸਥਿਤ ਜਨਤਾ ਲੈਂਡ ਪਰਮੋਟਰਜ਼ ਲਿਮ: ਦੇ ਦਫ਼ਤਰ ਵਿਖੇ ਪੱਤਰਕਾਰਾਂ ਵੱਲੋਂ ਪਿੰਡਾਂ ਵਿੱਚ ਸੀਵਰੇਜ ਪਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਤਕਰੀਬਨ 100 ਪਿੰਡਾਂ ਵਿੱਚ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਸਾਲ 900 ਪਿੰਡਾਂ ਵਿੱਚ ਸੀਵਰੇਜ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 4 ਸਾਲਾਂ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੋਲਰ ਸਿਸਟਮ ਰਾਹੀਂ 1 ਹਜ਼ਾਰ ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿÎਥਿਆ ਹੈ ਅਤੇ ਇਸ ਮੰਤਵ ਲਈ 5 ਹਜ਼ਾਰ ਏਕੜ ਪੰਚਾਇਤੀ ਜਮੀਨ 33 ਸਾਲ ਲਈ ਲੀਜ ਤੇ ਦਿੱਤੀ ਜਾਵੇਗੀ। ਜਿਸ ਦਾ ਠੇਕਾ ਡਿਪਟੀ ਕਮਿਸ਼ਨਰ ਤਹਿ ਕਰਨਗੇ ਅਤੇ ਹਰ ਸਾਲ ਠੇਕੇ 'ਚ 6ਫੀਸਦੀ ਵਾਧਾ ਕੀਤਾ ਜਾਵੇਗਾ। ਪੰਚਾਇਤੀ ਜਮੀਨਾਂ ਦੇ ਕਬਜੇ ਦੂਰ ਕਰਨ
ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮਲੂਕਾ ਨੇ ਕਿਹਾ ਕਿ ਵਿਸ਼ੇਸ ਮੁਹਿੰਮ ਵਿੰਢੀ ਗਈ ਹੈ ਅਤੇ ਇਕ ਸਾਲ ਦੇ ਅੰਦਰ-ਅੰਦਰ ਸਾਰੇ ਨਜਾਇਜ ਕਬਜੇ ਦੂਰ ਕੀਤੇ ਜਾਣਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਫੀਲਡ ਜਨਰਲ ਮੈਨੇਜਰ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਪੰਜਾਬ ਦਾ ਲੀਡ ਬੈਂਕ ਹੈ ਅਤੇ ਰਾਜ ਵਿੱਚ ਬੈਂਕ ਦੀਆਂ 749 ਸਾਖਾਵਾਂ ਹਨ ਅਤੇ 835 ਏ.ਟੀ.ਐਮ ਹਨ ਅਤੇ ਬੈਂਕ ਦਾ ਕਾਰੋਬਾਰ 78 ਹਜਾਰ 810 ਕਰੋੜ ਰੁਪਏ ਦਾ ਹੈ ਅਤੇ ਮੋਹਾਲੀ ਜ਼ਿਲ੍ਹੇ ਵਿੱਚ 30 ਬਰਾਂਚਾਂ ਹਨ। ਜਿਨ੍ਹਾਂ 'ਚ 2966 ਕਰੋੜ ਰੁਪਏ ਦਾ ਕਾਰੋਬਾਰ ਹੈ। ਫੀਲਡ ਜਨਰਲ ਮੈਨੇਜਰ ਨੇ ਇਸ ਤੋਂ ਪਹਿਲਾ ਸੈਕਟਰ-70 ਅਤੇ ਸੈਕਟਰ-91 ਵਿਖੇ ਬੈਂਕ ਦੀਆਂ ਦੋ ਨਵੀਆਂ ਖੋਲ੍ਹੀਆਂ ਬਰਾਂਚਾਂ ਦਾ ਉਦਘਾਟਨ ਵੀ ਕੀਤਾ।ਸਮਾਗਮ ਨੂੰ ਜਨਤਾ ਲੈਂਡ ਪ੍ਰਮੋਟਰਜ਼ ਦੇ ਐਮ.ਡੀ.ਕੁਲਵੰਤ ਸਿੰਘ,ਜੇ.ਪੀ. ਸਿੰਘ ਸਰਕਲ ਹੈਡ ਪਟਿਆਲਾ, ਚੀਫ ਐਲ.ਡੀ.ਐਮ ਵਰਿਆਮ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾਇਰੈਕਟਰ ਜੇ.ਐਲ.ਪੀ.ਐਲ ਡਾ. ਸਤਵਿੰਦਰ ਸਿੰਘ, ਸੀਨੀਅਰ ਮੈਨੇਜਰ ਸ੍ਰੀ ਆਰ.ਕੇ. ਸੈਣੀ, ਮੈਨੇਜਰ ਅਜੇ ਜਿੰਦਲ ਸਮੇਤ ਬੈਂਕ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।

No votes yet

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com

Latest poll

Will Punjab Congress be able to fullfill its PrePoll Promises?

Promises made by Congress party in 2017 Punjab Assembly elections.

No votes have been recorded for this poll.