Spread Awareness and Education through News Reviews and Views
...The Worldwide Media...
Academics and Education
Economics and Political Affairs
Spread Awareness and Education through News Reviews and Views
...The Worldwide Media...
Sports and Health
Science and Entertainment
ਨਾਬਾਰਡ ਵਲੋਂ 1.41 ਲੱਖ ਕਰੋੜ ਦੀ ਕਰਜ਼ਾ ਯੋਜਨਾ ਪੇਸ਼
POSTED BY : NewsManMedia_Admin
POSTED ON : 30 Jan 2015
ਸਰਵੇਸ਼ ਕੌਸ਼ਲ ਸੂਬੇ ਦੇ ਵਿਕਾਸ ਵਿਚ ਯੋਗਦਾਨ ਲਈ ਨਾਬਾਰਡ ਦੀ ਸ਼ਲਾਘਾ

ਚੰਡੀਗੜ੍ਹ 30 ਜਨਵਰੀ:
ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਸੂਬੇ ਲਈ ਨਾਬਾਰਡ ਵਲੋਂ ਓਲੀਕੀ 1.41ਲੱਖ ਕਰੌੜ ਦੀ ਕਰਜ਼ਾ ਯੌਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਯੋਜਨਾ ਪੰਜਾਬ ਦੇ ਮੁੜ ਉਭਰਦੇ ਅਰਥਚਾਰੇ ਦੀ ਸੂਚਕ ਹੈ,ਜੋ ਕਿ ਬੁਨਿਆਦੀ ਢਾਂਚੇ ਅਤੇ ਖੇਤੀ ਬਾੜੀ ਖੇਤਰ ਉਤੇ ਬੀਤੇ 7 ਵਰਿਆਂ ਦੋਰਾਨ ਖਾਸ ਧਿਆਨ ਦਿਤੇ ਜਾਣ ਕਾਰਨ ਵਿਕਾਸ ਦੀ ਰਾਹੇ ਪੈ ਗਿਆ ਹੈ। ਸ਼ੀ੍ਰ ਕੌਸ਼ਲ ਨੇ ਖੇਤੀ ਬਾੜੀ ਅਤੇ ਸੰਬਧਤ ਖੇਤਰਾਂ ਵਿੱਚ ਕੈਪੀਟਲ ਫਾਂਉਡੇਸ਼ਨ ਦੀ ਰਫਤਾਰ ਵਧਾਉਣ ਬਾਰੇ ਇਕ ਸੈਮੀਨਾਰ ਦੋਰਾਨ ਕਿਹਾ ਕਿ ਸਰਕਾਰ ਅਤੇ ਬੈਂਕਿਗ ਖੇਤਰਾਂ ਦੀ ਭਾਈਵਾਲੀ ਨਾਲ ਨਾਬਾਰਡ ਨੇ ਖੇਤੀ ਬਾੜੀ ਅਤੇ ਗੈਰ ਖੇਤੀ ਬਾੜੀ ਖੇਤਰਾਂ ਵਿਚ ਸੂਬੇ ਦੀਆਂ ਵਿਕਾਸ ਗਤੀਵਿਧੀਆਂ ਨੂੰ ਹੁਲਾਰਾ ਦਿਤਾ ਹੈ।ਉਹਨਾਂ ਨਾਬਾਰਡ ਵਲੋਂ ਖਾਸ ਤੋਰ ਉਤੇ ਦਿਹਾਤੀ ਖੇਤਰਾਂ ਵਿਚਲੀਆਂ ਵੱਖ-ਵੱਖ ਵਿਕਾਸ ਪੱਖੀ ਕਾਰਵਾਈਆਂ ਕੀਤੇ ਜਾਣ ਅਤੇ ਕਰਜ਼ੇ ਦੀਆਂ ਜਰੂਰਤਾਂ ਦੀ ਪੂਰਤੀ ਕੀਤੇ ਜਾਣ ਵਿਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।ਉਹਨਾਂ,ਬੈਂਕਰਾਂ ਦੀ ਇਸ ਗਲੋਂ ਸ਼ਲਾਘਾ ਕੀਤੀ ਕਿ ਉਹਨਾਂ ਨੇ ਬੀਤੇ ਵਰਿਆਂ ਵਿਚ ਮਿੱੱਥੇ ਟੀਚੇ ਹਾਂਸਲ ਕਰ ਲਏ ਹਨ।ਸ਼੍ਰੀ ਕੌਸ਼ਲ ਨੇ ਦਿਹਾਤੀ ਖੇਤਰ ਦੇ ਨੋਜੁਆਨਾਂ ਨੂੰ ਵਿਤੀ ਸੰਸਥਾਵਾਂ ਵਲੋਂ ਖੁੱਲਦਿਲੀ ਨਾਲ ਆਰਥਿਕ ਮਦਦ ਦਿਤੇ ਜਾਣ ਪ੍ਰਤੀ ਸਹਿਯੋਗ ਵੀ ਮੰਗਿਆ ਤਾਂ ਜੋ ਦਿਹਾਤੀ ਤੌਂ ਸ਼ਹਿਰੀ ਖੇਤਰਾਂ ਵੱਲ ਹੁੰਦੀ ਹਿਜਰਤ ਰੁਕ ਸਕੇ ।ਉਹਨਾਂ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਹਰੇਕ ਘਰ ਨੂੰ ਸਹੂਲਤ ਦਿਤੇ ਜਾਣ ਵਿਚ ਵਿੱਤੀ ਸੰਸਥਾਵਾਂ ਵਲੋਂ ਨਿਭਾਈ ਭੂਮਿਕਾ ਦੀ ਤਾਰੀਫ ਵੀ ਕੀਤੀ।ਨਾਬਾਰਡ ਦੁਆਰਾ 141284 ਕਰੋੜ ਰੁਪਏ ਦੀ ਤਿਆਰ ਕੀਤੀ ਕਰਜ਼ਾ ਯੋਜਨਾ ਬਾਰੇ ਸੂਬਾ ਕੇਂਦਰਿਤ ਪਰਚਾ ਸਾਹਮਣੇ ਰੱਖਦਿਆਂ ਸ਼੍ਰੀ ਕੌਸ਼ਲ ਨੇ ਕਿਹਾ ਕਿ ਇਸ ਵਿਚੋਂ ਕਈ ਖੇਤਰਾਂ/ਉਪ ਖੇਤਰਾਂ ਵਿਚ ਮੋਜੂਦ ਕੁੱੱਲ ਸੰਭਾਵਨਾ ਦੀ ਝਲਕ ਮਿਲਦੀ ਹੈ।ਉਹਨਾਂ ਇਹ ਵੀ ਕਿਹਾ ਕਿ ਇਸ ਖਾਸ ਪਰਚੇ ਵਿਚ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਹਰੇਕ ਉਪ ਖੇਤਰ ਲਈ ਜ਼ਰੂਰੀ ਬੁਨਿਆਦੀ ਢਾਂਚੇ ਸੰਬਧੀ ਲੋੜਾਂ ਉਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ,ਜਿਹਨਾਂ ਬਾਬਤ ਸੂਬਾ ਸਰਕਾਰ ਵਖਰੇ ਤੋਰ ਉਤੇ ਨਜ਼ਰਸਾਨੀ ਕਰੇਗੀ।ਸ਼੍ਰੀ ਕੋਸ਼ਲ ਨੇ ਇਸ ਮੋਕੇ ਬੈਂਕਾ ਵਲੋਂ ਖੇਤੀ ਬਾੜੀ ਸੰਬਧੀ
ਕਰਜ਼ਿਆਂ ਵਿਚ ਸੋਖ ਲਈ ਲੁਧਿਆਣਾ,ਸ਼ਹੀਦ ਭਗਤ ਸਿੰਘ ਨਗਰ , ਜਲੰਧਰ,ਹੁਸ਼ਿਆਰਪੁਰ ਅਤੇ ਅ੍ਰੰਮਿਤਸਰ ਲਈ ਡੇਅਰੀ ਖੇਤਰ ਹਿੱਤ ਬੈਂਕਿਗ ਯੋਜਨਾ ਦੀ ਇਕ ਮਾਡਲ ਸਕੀਮ ਦੀ ਸ਼ੁਰੂਆਤ ਵੀ ਕੀਤੀ ।ਉਹਨਾਂ ਇਹ ਵੀ ਕਿਹਾ ਕਿ ਵੱਖੋ-ਵੱਖ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਦਿਹਾਤੀ ਬੁਨਿਆਦੀ ਢਾਂਚਾ ਬੇਹੱੱਦ ਅਹਿਮੀਅਤ ਰੱਖਦਾ ਹੈ ਅਤੇ ਨਾਬਾਰਡ ਨੇ ਦਿਹਾਤੀ ਬੁਨਿਆਦੀ ਢਾਂਚਾ ਵਿਕਾਸ ਫੰਡ ਦੀ ਸਥਾਪਨਾ ਦੇ ਵੇਲੇ ਤੋਂ ਹੀ 9769 ਕਰੋੜ ਦੀ ਲਾਗਤ ਨਾਲ 8215 ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਿਆ ਹੈ ਅਤੇ ਸੂਬਾ ਸਰਕਾਰ ਨੂੰ 6662 ਕਰੋੜ ਦੀ ਆਰ ਆਈ ਡੀ ਐਫ ਮਦਦ ਵੀ ਦਿਤੀ ਹੈ।ਉਹਨਾਂ ਕਿਹਾ ਕਿ ਆਰ ਆਈ ਡੀ ਐਫ ਨੇ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਨਾ ਸਿਰਫ ਵੰਨ ਸੁਵੰਨੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਸਗੋਂ ਸਮਾਜਿਕ ਢਾਂਚੇ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ।ਪੰਜਾਬ ਆਰ ਓ,ਚੰਡੀਗੜ੍ਹ ਦੇ ਸੀ ਜੀ ਐਮ ਸ਼੍ਰੀ ਨਰੇਸ਼ ਗੁਪਤਾ ਨੇ 2015-16 ਲਈ ਸੂਬਾ ਕੇਂਦਰਿਤ ਪਰਚੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਦਸਦਿਆਂ ਕਿਹਾ ਕਿ 12ਵੀਂ ਪੰਜ ਸਾਲਾ ਯੋਜਨਾ ਦੋਰਾਨ ਖੇਤੀ ਬਾੜੀ ਵਿਕਾਸ ਦਰ 4% ਬਰਕਰਾਰ ਰੱਖਣ ਉਤੇ ਧਿਆਨ ਦਿਤਾ ਜਾਵੇਗਾ।ਨਾਬਾਰਡ ਅਧਿਕਾਰੀਆ ਵਲੋਂ ਇਸ ਮੋਕੇ ਇਹ ਵਿਚਾਰ ਪ੍ਰਗਟ ਕੀਤੇ ਗਏ ਕਿ ਵੱਖੋ ਵੱਖ ਖੇਤਰਾਂ ਨੂੰ ਕਰਜ਼ੇ ਦੇਣ ਦੇ ਮਕਸਦ ਲਈ ਇਹਨਾਂ ਖੇਤਰਾਂ ਵਿਚਲੀਆਂ ਸੰਭਾਵਨਾਵਾਂ ਦਾ ਮੁੰਲਕਣ ਕੀਤਾ ਗਿਆ ਹੈ। ਜਿਸ ਨਾਲ 2015-16 ਦੋਰਾਨ ਕਰਜ਼ਿਆਂ ਬਾਰੇ ਯੋਜਨਾਬੰਦੀ ਕਰਨ ਲਈ ਬੈਂਕਾ ਨੂੰ ਅਸਾਨੀ ਹੋਵੇਗੀ।ਇਸ ਮੋਕੇ ਕੁੱਝ ਅਹਿਮ ਉਪ ਖੇਤਰਾਂ ਦੀ ਮਨਸੂਬਾਬੰਦੀ ਵਿਚ ਡੇਅਰੀ ਵਿਕਾਸ ਲਈ 3525 ਕਰੋੜ,ਸਟੋਰੇਜ/ਮਾਰਕੀਟ ਯਾਰਡ ਲਈ 1733 ਕਰੋੜ,ਫਾਰਮ ਮਸ਼ੀਨੀਕਰਨ ਲਈ 2892 ਕਰੋੜ,ਪੋਲਟਰੀ ਲਈ 1490 ਕਰੋੜ ਅਤੇ ਬਾਗਬਾਨੀ ਤੇ ਬੂਟੇ ਲਗਾਉਣ ਲਈ 353 ਕਰੋੜ ਅਨੁਮਾਨਿਤ ਹਨ।
ਇਸ ਮੋਕੇ ਹੋਰ ਬੁਲਾਰਿਆਂ ਨੇ ਵੀ ਆਪਣੇ ਪਰਚੇ ਪੜੇ ਜਿਹਨਾਂ ਦੇ ਕੇਂਦਰ ਵਿਚ ਉਤਪਾਦਨ ਤੇ Àੇਤਪਾਦਕਤਾ ਵਿਚ ਖੇਤੀ ਬਾੜੀ ਖੇਤਰ ਵਿਚ ਆਈ ਖੜੋਤ,ਕਣਕ ਅਤੇ ਝੋਨੇ ਦੇ ਚੱਕਰ ਦਾ ਏਕਾਧਿਕਾਰ,ਹੇਠਾਂ ਜਾ ਰਹੇ ਪਾਣੀ ਦੇ ਪੱਧਰ ਅਤੇ ਖਾਦਾਂ ਤੇ ਕੀਟਨਾਸ਼ਕਾਂ ਦੇ ਲੋੜੋਂ ਵੱਧ ਇਸਤਮਾਲ ਨਾਲ ਪੰਜਾਬ ਵਿਚ ਜ਼ਮੀਨ ਦੀ ਨਿੱਘਰਦੀ ਹਾਲਤ ਆਦਿ ਵਿਸ਼ੇ ਸਨ।
ਇਸ ਮੋਕੇ ਇਹ ਵੀ ਵਿਚਾਰ ਪ੍ਰਗਟਾਏ ਗਏ ਕਿ ਇਹਨਾਂ ਸਮੱਸਿਆਵਾਂ ਨਾਲ ਨਿਪਟਿਆ ਜਾ ਸਕਦਾ ਹੈ ਜੇਕਰ ਸਰਕਾਰ,ਬੈਂਕ,ਜ਼ਮੀਨੀ ਪੱਧਰ ਦੇ ਕਰਮਚਾਰੀ ਅਤੇ ਕਿਸਾਨ ਮਿਲਕੇ ਕੋਸ਼ਿਸ਼ ਕਰਨ।ਇਸ ਮੋਕੇ ਫਸਲੀ ਵਿਭਿੰਨਤਾ ਨੂੰ ਬੜ੍ਹਾਵਾ ਦੇਣ,ਜ਼ਮੀਨ ਹੇਂਠਲੇ ਪਾਣੀ ਦੇ ਪੱਧਰ ਦੇ ਘਟਣ ਤੋਂ ਰੋਕਣ,ਕਿਸਾਨ ਕਲੱਬ ਅਤੇ ਸੰਗਠਨ ਬਣਾਉਣ,ਮਹਿਲਾਵਾਂ ਦੀ ਸ਼ਮੂਲੀਅਤ ਵਾਲੇ ਸਵੈ ਮਦਦ ਸਮੂਹਾਂ ਨੂੰ ਹੋਂਦ ਵਿਚ ਲਿਆਉਣ ਅਤੇ ਬੈਂਕਾ ਨਾਲ ਜੋੜਨ,ਬੇ-ਜ਼ਮੀਨੇ ਕਿਸਾਨਾਂ ਦੀ ਸ਼ਮੂਲੀਅਤ ਵਾਲੇ ਸਾਂਝੀ ਜਿੰਮੇਵਾਰੀ ਸਮੂਹਾਂ ਨੂੰ ਵਜੂਦ ਵਿਚ ਲਿਆਉਣ ਅਤੇ ਕਰਜ਼ਾ ਸਕੀਮਾਂ ਨਾਲ ਜੋੜਨ ਤੇ ਵਿੱਤੀ ਸਮਾਵੇਸ਼ ਵਿਚ ਮਦਦ ਕਰਨ ਲਈ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਨੂੰ ਲਾਗੂ ਕਰਨ ਆਦਿ ਬਾਰੇ ਵਿਉਂਤਬੰਦੀ ਵੀ ਕੀਤੀ ਗਈ।ਇਹ ਵਿਚਾਰ ਵੀ ਪ੍ਰਗਟ ਕੀਤੇ ਗਏ ਕਿ ਇਹਨਾਂ ਕਦਮਾਂ ਨਾਲ ਦਿਹਾਤੀ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ।ਇਸ ਮੋਕੇ ਸਕੱਤਰ ਪਸ਼ੂਪਾਲਣ ਸ਼੍ਰੀ ਵੀ ਕੇ ਮੀਣਾ,ਸਕੱਤਰ ਪੇਂਡੂ ਵਿਕਾਸ ਸ਼੍ਰੀ ਏ ਵੇਣੂੰ ਪ੍ਰਸ਼ਾਦ,ਸਕੱਤਰ ਸਿੰਚਾਈ ਸ਼੍ਰੀ ਕੇ ਐਸ ਪੰਨੂ,ਨਾਬਾਰਡ , ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਹਾਜਰ ਸਨ।

No votes yet

Post new Comment

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

NewsmanMedia © 2011 | Reach us at newsmanmedia@gmail.com